ਸੈਂਟਰਲ ਸਿਟੀ ਮਾਲ
ਸਰੀ ਅਤੇ ਸਕਾਈਟਰੇਨ ਦੇ ਸੈਂਟਰ ਵਿਚ ਸਥਿੱਤ, ਸੈਂਟਰਲ ਸਿਟੀ ਮਾਲ ਵਿਚ 130 ਸਟੋਰ ਹਨ ਜਿਸ ਵਿਚ ਵੱਡੇ ਰੀਟੇਲ ਸਟੋਰ, ਫਿਊਚਰ ਸੌ਼ਪ, ਬੈੱਡ ਬਾਥ ਐਂਡ ਬੀਔਂਡ, ਕਲੱਬ 16 ਟਰੈਵਰ ਲਿੰਡਨ ਫਿਟਨੈੱਸ, ਅਤੇ ਟੀ ਐਂਡ ਟੀ ਸੁਪਮਾਰਕੀਟ ਆਦਿ ਸ਼ਾਮਲ ਹਨ। ਪਾਰਕ ਐਵੇਨਿਊ ਤੋਂ ਸਿਰਫ ਤੁਰ ਕੇ 5 ਮਿੰਟ ਦੀ ਦੂਰੀ ’ਤੇ, ਸੈਂਟਰਲ ਸਿਟੀ ਮਾਲ ਤੁਹਾਡੀਆਂ ਸ਼ੌਪਿੰਗ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।
ਐੱਸ ਐੱਫ ਯੂ ਕੈਂਪਸ
ਕੈਨੇਡਾ ਵਿਚ ਟੌਪ ਪੂਰੀ ਯੂਨੀਵਰਸਿਟੀ ਦਾ ਦਰਜਾ ਹਾਸਲ ਕਰਨ ਵਾਲੀ, ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਭਵਨ ਕਲਾ ਵਿਚ ਹੈਰਾਨ ਕਰਨ ਵਾਲਾ ਕੈਂਪਸ ਸੈਂਟਰਲ ਸਿਟੀ ਮਾਲ ਵਿਚ ਸਥਿੱਤ ਹੈ, ਅਤੇ ਇੱਥੇ ਬੱਸ ਅਤੇ ਸਕਾਈਟਰੇਨ ਨਾਲ ਬਹੁਤ ਸੌਖ ਨਾਲ ਆਇਆ ਜਾ ਸਕਦਾ ਹੈ। ਪਹਿਲਾਂ ਹੀ 30,000 ਵਰਗ ਮੀਟਰ ਪੜ੍ਹਾਈ ਲਈ ਥਾਂ ਅਤੇ ਉਮੀਦ ਨਾਲੋਂ ਜ਼ਿਆਦਾ ਦਾਖਲਿਆਂ ਨਾਲ, ਐੱਸ ਐੱਫ ਯੂ 2013 ਲਈ ਫੇਜ਼ 3 ਵਾਧੇ ਦੀ ਪਲੈਨ ਬਣਾ ਰਹੀ ਹੈ।
ਸਰੀ ਸਿਵਿਕ ਪਲਾਜ਼ਾ
5 ਬਿਲੀਅਨ ਡਾਲਰ ਦੀ ਲੋਕਲ ਅਤੇ ਇਨਫਰਾਸਟਰੱਕਚਰ ਵਿਚ ਇਨਵੈਸਟਮੈਂਟ, ਜਿੰਨੀ ਪਹਿਲਾਂ ਕਦੇ ਵੀ ਲੋਅਰ ਮੇਨਲੈਂਡ ਵਿਚ ਨਹੀਂ ਦੇਖੀ ਗਈ। ਸਰੀ ਸਿਵਿਕ ਪਲਾਜ਼ੇ ਵਿਚ ਸਿਟੀ ਦੀਆਂ ਸਾਰੀਆਂ ਮੁਢਲੀਆਂ ਚੀਜ਼ਾਂ ਹੋਣਗੀਆਂ। ਕਲਾਮਈ ਪਬਲਿਕ ਲਾਇਬਰੇਰੀ 2011 ਵਿਚ ਮੁਕੰਮਲ ਹੋਈ, ਸਿਟੀ ਹਾਲ, ਸਿਵਿਕ ਪਲਾਜ਼ਾ, ਅਤੇ ਪ੍ਰਫੌਰਮਿੰਗ ਆਰਟਸ ਸੈਂਟਰ, ਸਭਿਆਚਾਰ ਅਤੇ ਆਰਥਿਕ ਵਿਕਾਸ ਦਾ ਥੰਮ੍ਹ ਹੋਣਗੇ।
ਟ੍ਰਾਂਜ਼ਿਟ
14 ਬੱਸ ਬੇਅਜ਼, 23 ਨਾਲੋਂ ਜ਼ਿਆਦਾ ਬੱਸ ਰੂਟਾਂ, ਅਤੇ ਸਕਾਈਟਰੇਨ, ਸਰੀ ਸੈਂਟਰਲ ਟ੍ਰਾਂਜ਼ਿਟ ਲੂਪ ਤੁਹਾਨੂੰ ਉੱਥੇ ਲਿਜਾਣ ਲਈ ਤੇਜ਼ ਅਤੇ ਢੁਕਵੀਂ ਪਹੁੰਚ ਪ੍ਰਦਾਨ ਕਰਦੇ ਹਨ ਜਿੱਥੇ ਤੁਹਾਨੂੰ ਜਾਣ ਦੀ ਲੋੜ ਹੈ। ਕਿੰਗ ਜੌਰਜ ਸਕਾਈਟਰੇਨ ਸਟੇਸ਼ਨ ਤੋਂ ਸਕਾਈਟਰੇਨ ਵਿਚ ਬੈਠੋ, ਜੋ ਕਿ ਪਾਰਕ ਐਵੇਨਿਊ ਤੋਂ ਤੁਰ ਕੇ ਸਿਰਫ 5 ਮਿੰਟ ਦੀ ਵਾਟ ਹੈ, ਅਤੇ 35 ਮਿੰਟਾਂ ਵਿਚ ਡਾਊਨਟਾਊਨ ਵੈਨਕੂਵਰ ਵਿਚ ਹੋਵੋ।
ਤਜਵੀਜ਼ਸ਼ੁਦਾ ਲਾਈਟ ਰੇਲ ਟ੍ਰਾਂਜ਼ਿਟ, ਸਰੀ ਸਿਟੀ ਸੈਂਟਰ ਤੋਂ ਬਾਕੀ ਸਰੀ ਲਈ ਮੁੱਖ ਸੰਪਰਕ ਪੈਦਾ ਕਰੇਗੀ ਅਤੇ ਫਲੀਟਵੁੱਡ ਤੋਂ ਲੈਂਗਲੀ, ਨਿਊਟਨ ਅਤੇ ਗਿਲਫੋਰਡ ਨੂੰ ਸੇਵਾਵਾਂ ਦੇਵੇਗੀ।
ਨਵਾਂ 10 ਲੇਨਾਂ ਦਾ ਪੋਰਟ ਮੈਨ ਬ੍ਰਿਜ ਸਰੀ ਨੂੰ ਫਰੇਜ਼ਰ ਵੈਲੀ ਅਤੇ ਗਰੇਟਰ ਵੈਨਕੂਵਰ ਨਾਲ ਜੋੜਦਾ ਹੈ ਜਿਸ ਨਾਲ ਸਰੀ ਰੀਜਨਲ ਸੈਂਟਰ ਦੀ ਥਾਂ ਲੈਂਦਾ ਹੈ।
ਹੌਲੈਂਡ ਪਾਰਕ ਅਤੇ ਮਨੋਰੰਜਨ
ਪਾਰਕਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸਰੀ ਸਿਟੀ ਸੈਂਟਰ ਦੁਆਲੇ ਗਰੀਨ ਬੈੱਲਟ ਬਣਾਉਂਦੇ ਬਹੁਤ ਸਾਰੇ ਪਾਰਕ, ਟਰੇਲਾਂ, ਅਤੇ ਹਰਿਆਵਲੀ ਥਾਂ ਹਨ। ਫੁਹਾਰਿਆਂ, ਤੁਰਨ ਲਈ ਰਾਹਾਂ, ਬਾਗਬਾਨੀ ਲਈ ਥਾਂਵਾਂ ਅਤੇ ਵੱਡੇ ਹਰੇ ਲਾਨਾਂ ਨਾਲ ਹੌਲੈਂਡ ਪਾਰਕ ਸਰੀ ਦੀ ਸਭ ਤੋਂ ਵਧੀਆ ਸ਼ਹਿਰੀ ਹਰੀ ਥਾਂ ਹੈ ਅਤੇ ਇਹ ਬਹੁਤ ਸਾਰੇ ਮੇਲਿਆਂ ਅਤੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨ ਬਣਦਾ ਹੈ।
ਪਾਰਕ ਐਵੇਨਿਊ ਨਾਲ ਕੁਦਰਤੀ ਮੇਲ ਵਜੋਂ ਕਿਊਬਲ ਕਰੀਕ ਇਕ ਕੁਦਰਤੀ ਮਾਹੌਲ ਪੈਦਾ ਕਰਦੀ ਹੈ ਜਦ ਕਿ ਬੀਅਰ ਕਰੀਕ ਅਤੇ ਗਰੀਨ ਟਿੰਬਰਜ਼ ਅਰਬਨ ਫੌਰੈਸਟ ਕਾਰ ਵਿਚ ਕੁਝ ਕੁ ਮਿੰਟਾਂ ਦੀ ਦੂਰੀ ’ਤੇ ਹਨ। ਹੋਰ ਸਹੂਲਤਾਂ ਵਿਚ ਨੌਰਥ ਸਰੀ ਸੈਂਟਰ ਅਤੇ ਚੱਕ ਬੇਲੀ ਰਿਕਰੀਏਸ਼ਨ ਸੈਂਟਰ ਸ਼ਾਮਲ ਹਨ।
ਸਰੀ ਮੈਮੋਰੀਅਲ ਹਸਪਤਾਲ ਅਤੇ ਨਵਾਂ ਵਾਧਾ
ਸੂਬੇ ਵਿਚ ਦੂਜਾ ਸਭ ਤੋਂ ਵੱਡਾ ਹਸਪਤਾਲ ਜਿੱਥੇ ਪਹਿਲਾਂ ਹੀ ਵੱਡੇ ਵਾਧੇ ਉਸਾਰੀ ਅਧੀਨ ਹਨ। ਇਹ 2014 ਨੂੰ ਪੂਰੇ ਹੋਣੇ ਹਨ।
ਸਰੀ ਆਊਟਪੇਸ਼ੈਂਟ ਫੈਸਿਲਟੀ
ਇਕ ਮਹੱਤਵਪੂਰਨ ਲੋਕਲ ਇਮਪਲੌਏਅਰ, ਨਵੀਂ ਆਊਟਪੇਸ਼ੈਂਟ ਫੈਸਿਲਟੀ ਗਰੀਨ ਟਿੰਬਰਜ਼ ਵਿਖੇ ਆਰ ਸੀ ਐੱਮ ਪੀ ਈ ਡਵੀਜ਼ਨ ਦੇ ਨੇੜੇ ਸਥਿਤ ਹੈ। 2011 ਵਿਚ ਸ਼ੁਰੂ ਹੋਈ, ਫੈਸਿਲਟੀ ਹਸਪਤਾਲ ਦੇ ਭੀੜ-ਭੜੱਕੇ ਦਾ ਹੱਲ ਕਰਨ ਵਿਚ ਅਤੇ ਕਮਿਉਨਟੀ ਦੀ ਲੰਮੇ ਸਮੇਂ ਦੀ ਸਰਵਿਸ ਸਮਰੱਥਾ ਵਿਚ ਮਦਦ ਕਰੇਗੀ।
ਆਰ ਸੀ ਐੱਮ ਪੀ ਹੈੱਡਕੁਆਟਰਜ਼
ਨਵੀਂ ਫੈਸਿਲਟੀ ਤਕਰੀਬਨ 1 ਮਿਲੀਅਨ ਵਰਗ ਫੁੱਟ ਥਾਂ, 2700 ਨਾਲੋਂ ਜ਼ਿਆਦਾ ਈ ਡਵੀਜ਼ਨ ਹੈੱਡਕੁਆਰਟਰਜ਼ ਦੇ ਅਮਲੇ ਦੇ ਦਫਤਰ, ਲੈਬ, ਅਤੇ ਖੋਜ ਲਈ ਥਾਂ ਦੇਵੇਗੀ। ਜਨਵਰੀ 2013 ਵਿਚ ਖੁਲ੍ਹੀ ਹੈ।
ਭਵਿੱਖ ਵਿਚ ਕਮਰਸ਼ੀਅਲ ਡਿਵੈਲਪਮੈਂਟ
ਕੋਸਟ ਕੈਪੀਟਲ ਹੈਲਪ ਹੈੱਡਕੁਆਰਟਰਜ਼ ਦੀ ਤਜਵੀਜ਼ਸ਼ੁਦਾ ਕਮਰਸ਼ੀਅਲ ਡਿਵੈਲਪਮੈਂਟ ਨਾਲ ਮਲਟੀ-ਲੇਵਲ ਸਟੋਰ ਬਣਨਗੇ ਅਤੇ ਇਕ ਸਿਨੇਮਾ ਵੀ।
ਪਾਰਕ ਪਲੇਸ ਪਲਾਜ਼ਾ
ਪਾਰਕ ਪਲੇਸ ਕਮਿਉਨਟੀ ਸਰੀ ਵਿਚ ਸਭ ਤੋਂ ਵੱਡੀ ਸ਼ਹਿਰੀ ਕਮਿਉਨਟੀ ਬਣਨ ਜਾ ਰਹੀ ਹੈ। ਕਮਿਉਨਟੀ ਵਿਚ, ਪਾਰਕ ਪਲੇਜ ਪਲਾਜ਼ਾ, ਤੇਜ਼ ਅਤੇ ਸੌਖੀ ਸਹੂਲਤ ਲਈ ਬਹੁਤ ਸਾਰੇ ਸਟੋਰਾਂ ਲਈ ਮਾਣ ਮਹਿਸੂਸ ਕਰਦਾ ਹੈ - ਅਤੇ ਸਕਾਈ ਟਰੇਨ ਸਟੇਸ਼ਨ ਤੋਂ ਕਦਮਾਂ ਦੀ ਦੂਰੀ ’ਤੇ ਹਰ ਇਕ ਚੀਜ਼ ਸਦਾ ਪਹੁੰਚ ਵਿਚ ਹੈ।
ਕੈਨੇਡਾ ਰੈਵੇਨਿਊ ਏਜੰਸੀ
ਇਕ ਵੱਡਾ ਕੁਆਲਟੀ ਇਮਪਲੌਏਅਰ ਪਾਰਕ ਐਵੇਨਿਊ ਦੇ ਦੱਖਣ ਵਿਚ ਸਿਰਫ ਦੋ ਬਲੌਕ ਦੂਰ ਹੈ। ਇਸ ਦੇ ਇਲਾਵਾ, ਅਗਲੇ 2 ਸਾਲਾਂ ਵਿਚ ਹੈਲਥਕੇਅਰ, ਸਿੱਖਿਆ ਅਤੇ ਸਰਕਾਰੀ ਖੇਤਰਾਂ ਵਿਚ ਜੌਬਾਂ ਦੇ 500 ਨਵੇਂ ਮੌਕਿਆਂ ਦੀ ਮੰਗ ਹੋਵੇਗੀ।